ਪੰਜਾਬੀ ਟਰਾਂਸਪੋਟਰਾਂ ਦਾ ਗੜ੍ਹ ਗੁਹਾਟੀ। ਆਹ ਬਰੈਂਡ ਸਾਡੇ ਸਾਈਕਲਾਂ ਦਾ। ਖੇਡਾਂ ਦਾ ਸਮਾਨ। Ghudda । Day- 5 part- 2



#cycling #punjab #assam #fitness

ਗੁਹਾਟੀ ਨੌਰਥ ਈਸਟ ਇੰਡੀਆ ਦਾ ਸਭ ਤੋਂ ਵੱਡਾ ਸ਼ਹਿਰ ਆ।
ਏਥੇ ਢਾਈ ਕ ਸੌ ਸਿੱਖ ਪਰਿਵਾਰ ਵੱਸਦੇ ਨੇ। ਏਹਨ੍ਹਾਂ ਸਿੱਖਾਂ ਦੀ ਤੀਜੀ ਪੀੜ੍ਹੀ ਵੱਸਦੀ ਆ ਏਥੇ।
ਗੁਹਾਟੀ ਦੀ ਫਿਰਨੀ ਤੇ ਬੇਲਤੁਲਾ ਵਿੱਚ ਸਿੰਘ ਸਭਾ ਗੁਰਦੁਆਰਾ ਬਣਿਆ ਹੋਇਆ ਤੇ ਏਹੀ ਇਲਾਕਾ ਟਰਾਂਸਪੋਟਰਾਂ ਦਾ ਗੜ੍ਹ ਆ।
ਟਰੱਕਾਂ, ਗੈਰਜਾਂ ਦਾ ਚੰਗਾ ਕੰਮ ਹੋਣ ਨਾਲ ਸਾਰੇ ਸਿੱਖ ਪਰਿਵਾਰ ਘਰੋਂ ਸੌਖੇ ਨੇ।
1985 ਤੋਂ 2003 ਤੱਕ ਪੰਜਾਬੀਆਂ ਦੇ ਟਰੱਕਾਂ ਨੇ ਅਸਾਮ ਵੱਲੋਂ ਚੰਗਾ ਕੋਲਾ ਪੰਜਾਬ ਵੱਲ ਢੋਇਆ।
ਓਹਤੋਂ ਬਾਅਦ ਏਧਰ ਕੋਲੇ ਤੇ ਪਾਬੰਦੀ ਲੱਗੀ। ਟਰਾਂਸਪੋਟੀਏ ਮਾਣ ਨਾਲ ਕਹਿੰਦੇ ਨੇ ਕਿ ਏਸ ਸ਼ਹਿਰ ਨੇ ਸਾਨੂੰ ਬੜਾ ਕੁਛ ਦਿੱਤਾ।
ਏਥੇ ਨਾਲ ਹੀ ਮੇਘਾਲਿਆ ਸ਼ੁਰੂ ਹੋ ਜਾਂਦਾ। ਸ਼ਿਲੌਂਗ ਏਥੋਂ 100 ਕ ਕਿਲੋਮੀਟਰ ਦੂਰ ਆ, ਓਥੇ ਵੀ ਸਿੱਖ ਵੱਸਦੇ ਨੇ। ਜਿਨ੍ਹਾਂ ਨੂੰ ਪਿੱਛੇ ਜੇ ਸ਼ਿਲੌਂਗ ‘ਚੋਂ ਕੱਢਣ ਲਈ ਵਾਹਵਾ ਜ਼ੋਰ ਲਾਇਆ।
ਓਧਰ ਵਾਪਸੀ ਵੇਲੇ ਜਾਵਾਂਗੇ।
ਦਿਸਪੁਰ ਅਸਾਮ ਦੀ ਰਾਜਧਾਨੀ ਆ। ਦਿਸਪੁਰ ਗੁਹਾਟੀ ਸ਼ਹਿਰ ਦੇ ਵਿੱਚ ਵਿਚਾਲੇ ਆ। ਗੁਹਾਟੀ ਦਿਸਪੁਰ ਨੂੰ ਬੁੱਕਲ਼ ‘ਚ ਲਕੋਈ ਬੈਠਾ।
ਏਥੇ ਕਿਸੇ ਚੌਂਕ ‘ਚ ਬੱਤੀਆਂ ਨਹੀਂ ਦੇਖੀਆਂ। ਜਵਾਕਾਂ ਦੇ ਕੈਦਿਆਂ ਦੇ ਛਪੇ ਟ੍ਰੈਫ਼ਿਕ ਮੁਲਾਜ਼ਮ ਹੱਥ ਹਿਲਾਕੇ ਆਵਾਜਾਈ ਸੰਭਾਲ਼ਦੇ ਨੇ।
ਅਸੀਂ ਸਵੇਰੇ ਨੀਟੇ ਤੋਂ ਪਰੌਂਠੇ ਛਕਕੇ ਏਥੇ ਬਣਿਆ ਸਾਇੰਸ ਸੈਂਟਰ ਦੇਖਣ ਗਏ। ਓਹਤੋਂ ਬਾਅਦ ਬ੍ਰਹਮਪੁੱਤਰ ਦਰਿਆ ਦੇ ਨੇੜੇ ਭਲਵਾਨੀ ਗੇੜਾ ਦਿੱਤਾ।
ਲੀੜਾ ਲੱਤਾ ਧੋਕੇ ਨਿੱਸਲ ਹੋਕੇ ਸੁੱਤੇ। ਅੱਜ ਕਾਜੀਰੰਗਾ ਵੱਲ ਜਾਵਾਂਗੇ। ਨਵੇਂ ਤੇ ਅਗਲੇ ਸਫਰ ਦਾ ਚਾਅ ਪੂਰਾ… ਅਗਲਾ ਇਲਾਕਾ ਹੋਰ ਵੀ ਸੋਹਣਾ ਦੱਸਦੇ ਨੇ….ਮਿਲਦੇ ਆ ਨਵੇਂ ਰਾਹਾਂ ਤੇ….ਘੁੱਦਾ

Leave a Comment

close