Music Videos

Random (Official Video) | Ruby Brar | Trending Punjabi song 2022 | The Ocean Music |



The Ocean Music presents the latest Punjabi song 2022 “Random” by Ruby Brar. Lyrics written by Ruby Brar and produced by

Instagram:
https://www.instagram.com/theoceanmusicofficial/?igshid=YmMyMTA2M2Y=

Facebook page link:
https://www.facebook.com/The-Ocean-Music-109119931781778

Spotify:

Credits :
Song: Random
Singer/ Lyrics: Ruby Brar
Music : Ruby Brar
Mix & Master : RG
Video editor: Shabbi Mahal
Producer : The Ocean Music

Video
DOP :Guri sarao
Director: Balraj safar
Project manager : Jagvir Maan

Special Thanks
Jittu Sran, Sandeep Rama, Vishal Insana,
Gagnu, Prince

Lyrics
ਰੈਂਡਮ ਏ ਆ ਜਿੰਦਗੀ,ਜਨੌਰਾਂ ਜਿਹੇ ਗੁਰ ਨੀ
ਰਾਸ਼ਿਆਂ ਆਲ਼ੀ ਲੋਈ ਉੱਤੇ ਆ ਗਿਆ ਏ ਬੁਰ ਨੀ
ਚੰਦ ਚੀਜ਼ਾਂ ਰੱਖੀਆਂ ਨੇ ਕਰ ਕੇ ਰਿਜ਼ਰਵ ਚ’
ਕਿਸੇ ਨੂੰ ਕੀ ਪਤਾ ਕੀ ਹੈ ਸਮਿਆਂ ਦੇ ਗਰਭ ਚ’
ਅੱਖਾਂ ਮੂਹਰੇ ਜਲਵਾ ਮੁਹੱਬਤਾਂ ਦੀ ਸਿੱਨਰੀ ਦਾ
ਮਿਲੇ ਨਾਂ ਸਪੇਅਰ ਪਾਰਟ ਦਿਲਾਂ ਦੀ ਮਸ਼ਿਨਰੀ ਦਾ
ਛੱਡ ਛੱਡ ਦੌਗੀਆਂ ਖਲ੍ਹਾਰ ਦਿੱਤੀ ਜਿੰਦਗੀ
ਅੰਡਰ ਪਰੈਸ਼ਰ ਉਲ੍ਹਾਰ ਦਿੱਤੀ ਜਿੰਦਗੀ
ਅੱਜ ਦੀ ਭਵਿੱਖਬਾਣੀ ਕੀ ਕਰੂ ਭਲਕੇ
ਘੇਰ ਲੈਣਾ ਸਮੇਂ ਨੂੰ ਹਲਾਂਅ ਵਲ ਵਲ ਕੇ
ਵੇਲਾ ਨੂਰ ਪੀਰ ਦਾ ਕਲੰਦਰਾਂ ਦੇ ਸੀਰ ਦਾ
ਜਨੂੰਨੀਆਂ ਦੀ ਜੰਗ ਤੋਂ ਜਹਾਨ ਫਿਰੇ ਵੀਰ੍ਹਦਾ…

ਅਬੋਹਰ ਤੋਂ ਬਠਿੰਡਾ ਰੂਟ ਪੜ੍ਹੇ ਆਂ ਰਾਜਿੰਦਰਾ ਚ’
ਸਾਡੀ ਕਾਰਵਾਈ ਚੱਲਦੀ ਆ ਪੀਬੀ ਪੰਦਰਾਂ ਚ’
ਸੋਚਣੀ ਸਿਕੰਦਰਾਂ ਜਿਹੀ ਗਿਣਤੀ ਕਲੰਦਰਾਂ ਚ’
ਟੱਲ੍ਹ ਖੜਕਾਉਣੇ ਪੈਂਦੇ ਆਵਦਿਆਂ ਅੰਦਰਾਂ ਚ’
ਖੂਨ ਤੇ ਜਨੂੰਨ ਜਿੰਨ੍ਹਾਂ ਖੋਪੜਾਂ ਚ’ ਝੱਸਿਆ
ਪੁੱਛਿਆ ਨੀ ਜਾਂਦਾ ਉਹਨਾਂ ਬਾਰੇ ਜਾਂਦਾ ਦੱਸਿਆ
ਏਦੂੰ ਔਖਾ ਦੁਨੀਆਂ ਤੇ ਕੰਮ ਨੀ ਕੋਈ ਦਿਸਿਆ
ਯਾਰੀਆਂ ਨਿਭਾਉਣੀਆਂ,ਕਰਨੀ ਤਪੱਸਿਆ
ਸੌਂਦੇ ਸਿਰ ਰੱਖ ਕੇ ਮੁਹੱਬਤਾਂ ਦੀ ਧੌਣ ਤੇ
ਛੱਡ’ਤਾ ਬਸਾਰ ਪੌਣਾ ਕੀੜਿਆਂ ਦੇ ਭੌਣ ਤੇ
ਲੇਖ ਨਾਗ ਵਲ ਪਾਕੇ ਪਾਵਿਆਂ ਨਾ’ ਬੰਨ੍ਹ ‘ਤੇ
ਧਰਤੀ ਟਕਾ ਦਿਆਂਗੇ ਪਾਈਏ ਜਿੱਡੇ ਚੰਨ ‘ਤੇ…

ਆਜਾ ਗੱਲ ਸ਼ੁਰੂ ਕਰ ਦਿਆਂ ਸਕਰੈਚ ਤੋਂ
ਜਮਾਂਦਰੂ ਨੀ ਹੁੰਦਾ ਕੋਈ ਬਣੇ ਸਭ ਪੈਚ ਤੋਂ
ਰਫ ਕੱਟ ਦੁਨੀਆਂ ਕਲੀਸ਼ੇ ਗੱਲਾਂ ਕਰਦੀ ਆ
ਅਸੀਂ ਜੀਹਤੇ ਮਰਦੇ ਆਂ ਉਹ ਕਿੱਥੇ ਮਰਦੀ ਆ
ਸਾਡੇ ਤੇ ਵਰ੍ਹਾਊ ਵੇਲਾ ਫਿਰੇ ਕਜ ਕਰਦਾ
ਦਿਲ ਗੁੰਮੇ ਇਸ਼ਕਾਂ ਨੂੰ ਫਿਰੇ ਸਰਚ ਕਰਦਾ
ਪੋਜ਼ੈਸਿਵ ਅਪਰੋਚ ਨੀ ਰੱਖੀਦੀ ਐਵੇਂ ਰਾਇ ਤੇ
ਸੰਘਰਸ਼ਾਂ ਦੇ ਸ਼ਹਿਰ ਚ’ ਹੈ ਜਿੰਦਗੀ ਕਿਰਾਏ ਤੇ
ਪਰਲੇ ਪਾਰਾਂ ਦੀ ਗੱਲ ਕਰਦੇ ਆਂ ਉਰ੍ਹੇ ਤੋਂ
ਗੱਭਰੂ ਬਲੌੰਗ ਕਰਦਾ ਮਲੂਕਪੁਰੇ ਤੋਂ
ਕੁੰਜ ਕਾਲੇ ਨਾਗ ਦੀ ਅੱਖਾਂ ਤੇ ਰੱਖ ਮਲ੍ਹ’ਕੇ
ਸੂਰਜ ਖਵਾ ਦਿਆਂਗੇ ਪਾਣੀਆਂ ਚ’ ਤਲ੍ਹ’ਕੇ…

ਕੁਟੀਆ ਫਕੀਰ ਦੀ ਤਾਂ ਮੈਪ ਸੰਸਾਰ ਦਾ
ਈਸਟ ਪੰਜਾਬ ਤੋਂ ਬੜ੍ਹਕ ਮੁੰਡਾ ਮਾਰਦਾ
ਪੱਟਣਾ ਧਮੱਚੜ ਤਸੱਲੀਆਂ ਕਰਾਉਣੀਆਂ
ਵਖ਼ਤਾਂ ਦੇ ਪਿੰਡਿਆਂ ਤੇ ਖੱਲ੍ਹੀਆਂ ਚੜ੍ਹਾਉਣੀਆਂ
ਜਿੰਦਗੀ ਦੇ ਜਾਮੇ ਦੀ ਸਿਉਣ ਭਰੀ ਕਾਨ’ਚ
ਖੋਲ੍ਹਿਆ ਜਾਂਦਾ ਹੈ ਦਿਲ ਮਾਦਰੀ ਜ਼ੁਬਾਨ ਚ’
ਬੁੱਕੀਆਂ ਦੀ ਅੱਖ ਜਿਵੇਂ ਟਿਕਦੀ ਆ ਖੇਲ ‘ਤੇ
ਵਖ਼ਤ ਵਿਆਹੁਣ ਜਾਣਾ,ਜਾਣਾ ਪਰ ਰੇਲ ‘ਤੇ
ਦੇਖ ਲਾ ਜਿਹੜਾ ਵੀ ਚੰਗਾ ਲੱਗਦਾ ਐ,ਕੁੰਜ ਲਾ
ਫੇਰ ਨਾਂ ਕਹੀਂ ਕੇ ਮੈਨੂੰ ਦੱਸਿਆ ਨੀ,ਬੁੱਝ ਲਾ
ਬੁੱਝੀਆਂ ਬੁਝਾਰਤਾਂ ਦਾ ਹੋਰ ਕੋਈ ਹੱਲ ਨੀ
ਕਹਿਣ ਨੂੰ ਬਥੇਰਾ ਪਿਆ,ਹੋਰ ਕੋਈ ਗੱਲ ਨੀ
ਹੋਰ ਕੋਈ ਗੱਲ ਨੀ
ਹੋਰ ਕੋਈ ਗੱਲ ਨੀ…

@ ਰੂਬੀ ਬਰਾੜ

Leave a Comment

close